Sep 14, 2023 9:01 PM - CONNECT NEWS
ਦਿੱਗਜ ਅਭਿਨੇਤਾ ਰੀਓ ਕਪਾਡੀਆ ਦਾ ਦਿਹਾਂਤ ਹੋ ਗਿਆ ਹੈ। ਉਹ 66 ਸਾਲ ਦੇ ਸਨ।
'ਦਿਲ ਚਾਹਤਾ ਹੈ', 'ਚੱਕ ਦੇ' ਅਤੇ 'ਹੈਪੀ ਨਿਊ ਈਅਰ 'ਵਰਗੀਆਂ ਮਸ਼ਹੂਰ ਫਿਲਮਾਂ ਵਿਚ ਉਹਨਾਂ ਨੇ ਅਭਿਨੈ ਕੀਤਾ ਸੀ। ਉਨ੍ਹਾਂ ਦੇ ਦੋਸਤ ਫੈਸਲ ਮਲਿਕ ਨੇ ਦੱਸਿਆ ਕਿ ਕਪਾਡੀਆ ਦਾ ਅੱਜ ਦੁਪਹਿਰ ਦਿਹਾਂਤ ਹੋਇਆ। ਉਹ ਕੈਂਸਰ ਤੋਂ ਪੀੜਤ ਸਨ।
ਕਪਾਡੀਆ ਫਿਲਮਾਂ ਅਤੇ ਟੀ. ਵੀ. ਸ਼ੌਅ ਵਿਚ ਪ੍ਰਮੁੱਖ ਤੌਰ 'ਤੇ ਸਪੋਰਟਿੰਗ ਰੋਲ ਕਰਦੇ ਸਨ, ਇਸ ਤਰ੍ਹਾਂ ਦੇ ਰੋਲ ਉਹਨਾਂ ਨੇ ਖੁਦਾ ਹਾਫਿਜ਼, ਦਿ ਬਿੱਗ ਬੁੱਲ, ਏਜੰਟ ਵਿਨੋਦ, ਕੁਟੰਬ ਅਤੇ ਸਪਨੇ ਸੁਹਾਨੇ ਲੜਕਪਨ ਕੇ ਅਤੇ ਹੋਰ ਫਿਲਮਾਂ ਅਤੇ ਸ਼ੌਅ ਵਿਚ ਕੀਤੇ ਸਨ।
ਉਹਨਾਂ ਨੂੰ ਹਾਲ ਹੀ ਦੇ ਸਭ ਤੋਂ ਲੇਟਸਟ 'ਮੇਡ ਇਨ ਹੈਵਨ' ਦੇ ਸੀਜ਼ਨ ਦੋ ਵਿੱਚ ਦੇਖਿਆ ਗਿਆ ਸੀ, ਜਿਸ ਵਿਚ ਉਹਨਾਂ ਨੇ ਦੂਜੇ ਐਪੀਸੋਡ ਵਿਚ ਮਰੁਣਾਲ ਠਾਕੁਰ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ।
ਉਹਨਾਂ ਦਾ ਅੰਤਿਮ ਸੰਸਕਾਰ ਭਲਕੇ ਮੁੰਬਈ ਦੇ ਗੋਰੇਗਾਂਓ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।