Jun 13, 2024 3:00 PM - Connect Newsroom
ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਬੀਤੇ ਦਿਨੀਂ ਇਕ ਵਿਸ਼ੇਸ਼ ਇੰਟਰਿਵਊ ਲਈ ਕੁਨੈਕਟ ਐੱਫ.ਐੱਮ. ਸਟੂਡੀਓ ਪਹੁੰਚੇ। ਮੇਜ਼ਬਾਨ ਨਾਲ ਗੱਲਬਾਤ ਕਰਦਿਆਂ ਗੁਰਨਾਮ ਭੁੱਲਰ ਨੇ ਕਿਹਾ ਕਿ ਪੈਸੇ ਬਾਰੇ ਉਸ ਦਾ ਨਜ਼ਰੀਆ ਅਤੇ ਤਾਲਮੇਲ ਹੁਣ ਕੁਝ ਬਦਲ ਗਿਆ ਹੈ।
ਉਸ ਨੇ ਸਵੈ-ਸੰਭਾਲ ਅਤੇ ਜ਼ਿੰਦਗੀ ਪ੍ਰਤੀ ਆਪਣੇ ਨਜ਼ਰੀਏ ’ਚ ਕਈ ਅਹਿਮ ਤਬਦੀਲੀਆਂ ਕਰ ਲਈਆਂ ਹਨ। ਜਿਹੜੀਆਂ ਉਸ ਸੂਝ ਬੂਝ ਸਦਕਾ ਵਿਕਸਤ ਹੋਈਆਂ। ਭੁੱਲਰ ਨੇ ਕਿਹਾ ਕਦੇ ਉਹ ਵੀ ਦਿਨ ਸਨ ਜਦੋਂ ਉਹ ਪੈਸੇ ਖਰਚ ਕਰਨ ਲੱਗਾ ਬੜੀ ਸਾਵਧਾਨੀ ਵਰਤਦਾ ਹੁੰਦਾ ਸੀ ਪਰ ਹੁਣ ਉਸ ਦਾ ਵਿਚਾਰ ਹੈ ਕਿ ਜ਼ਿੰਦਗੀ ਨੂੰ ਇਸ ਢੰਗ ਨਾਲ ਨਹੀਂ ਗੁਜਾਰਨਾ ਚਾਹੀਦਾ ਹਰ ਕਿਸੇ ਨੂੰ ਆਪਣੇ ਆਪ ’ਚ ਵੀ
ਕੁਝ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਇਕ ਨਿਰਮਾਤਾ ਦੇ ਤੌਰ ਤੇ ਉਹ ਅੱਜ ਵੀ ਜ਼ਿਮੇਵਾਰੀ ਦੀ ਭਾਵਨਾਤਮਕ ਸਮਝਦਾ ਅਤੇ ਬਰਕਰਾਰ ਰੱਖਦਾ ਹੈ ਜਦੋਂ ਵੀ ਕਦੇ ਖਾਣੇ ਦਾ ਆਰਡਰ ਕਰਨਾ ਹੁੰਦਾ ਹੈ ਜਾਂ ਕੁਝ ਖੁੱਲ੍ਹਦਿਲੀ ਨਾਲ ਖਰਚ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਜੇਬ ਨੂੰ ਸਾਵਧਾਨੀ ਨਾਲ ਹੀ ਖੋਲ੍ਹਦਾ ਹੈ।
ਹਾਲ ਹੀ ’ਚ ਉਸ ਦੀ ਫਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ਵੀ ਸਿਨੇਮਾ ਘਰਾਂ ਦਾ ਸਿੰਗਾਰ ਬਣੀ। ਆਪਣੀ ਇਸ ਮੁਲਾਕਾਤ ਦੌਰਾਨ ਗੁਰਨਾਮ ਭੁੱਲਰ ਨੇ ਦਿਲਜੀਤ ਦੌਸਾਂਝ ਬਾਰੇ ਗੱਲਾਂ ਕੀਤੀਆਂ ਅਤੇ ਕੁਝ ਵੱਡੇ ਬਾਲੀਵੁੱਡ ਪ੍ਰਾਜੈਕਟਾਂ ਨੂੰ ਉਸ ਵਲੋਂ ਨਾਂਹ ਕੀਤੇ ਜਾਣ ਸੰਬੰਧੀ ਵੀ ਖੁਲਾਸੇ ਕੀਤੇ।