May 9, 2024 6:32 PM - Connect Newsroom
ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ’ਚ ਨਜ਼ਰ ਆ ਰਿਹਾ ਪੰਜਾਬੀ ਅਦਾਕਾਰ ਸ਼ਿੰਦਾ ਗਰੇਵਾਲ ਨੇ ਕੁਨੈਕਟ ਐੱਫ.ਐੱਮ.ਨਾਲ ਇਕ ਇੰਟਰਵਿਊ ਦੌਰਾਨ ਖੁੱਲ੍ਹ ਕੇ ਮੈਗੀ ਨੂਡਲਜ਼ ਲਈ ਆਪਣੇ ਸ਼ੌਕ ਦਾ ਪ੍ਰਗਟਾਵਾ ਕੀਤਾ। ਉਸ ਦਾ ਕਹਿਣਾ ਹੈ ਕਿ ਉਹ ਇਹ ਕਹਿਣ ’ਚ ਬਿਲਕੁੱਲ ਵੀ ਸ਼ਰਮ ਨਹੀਂ ਕਰਦਾ ਸੀ ਉਸ ਨੂੰ ਨਿਯਮਿਤ ਤੌਰ ’ਤੇ ਮੈਗੀ ਨੂਡਲਜ਼ ਖਾਣਾ ਬੇਹੱਦ ਪਸੰਦ ਹੈ।
ਆਪਣੇ ਪਿਤਾ, ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਅਤੇ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਨਾਲ ਫਿਲਮ ’ਚ ਸਕ੍ਰੀਨ ਸ਼ੇਅਰ ਕਰਦੇ ਹੋਏ ਉਸ ਨੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੈਗੀ ਦਾ ਜ਼ਿਕਰ ਕੀਤਾ। ਉਸ ਨੇ ਇਹ ਵੀ ਕਿਹਾ ਕਿ ਉਹ ਦਿਨ ਦੇ ਕਿਸੇ ਵੀ ਸਮੇਂ ਮੈਗੀ ਨੂਡਲਜ਼ ਦਾ ਆਨੰਦ ਲੈ ਸਕਦੇ ਹਨ।