10.43°C Vancouver
Ads

Jan 17, 2025 3:21 PM - Connect Newsroom

ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਤੋਂ ਬਾਅਦ ਪਤਨੀ ਕਰੀਨਾ ਕਪੂਰ ਦਾ ਪਹਿਲਾ ਬਿਆਨ ਆਇਆ ਸਾਹਮਣੇ

Share On
kareena-kapoor-khan-issues-statement-after-stabbing-incident
Kareena concluded with, "Thank you in advance for your understanding and support during this delicate time."(Photo: Instagram/kareenakapoorkhan)

ਸੈਫ ਅਲੀ ਖਾਨ ’ਤੇ ਬੁੱਧਵਾਰ ਦੇਰ ਰਾਤ ਹਮਲਾ ਹੋਇਆ ਸੀ, ਜਿਸ ਕਾਰਨ ਉਹ ਹਸਪਤਾਲ ’ਚ ਭਰਤੀ ਹਨ। ਅਦਾਕਾਰ ਦੀ ਸਰਜਰੀ ਹੋ ਚੁੱਕੀ ਹੈ, ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਬਿਹਤਰ ਹੈ। ਹੁਣ ਇਸ ਮਾਮਲੇ ’ਤੇ ਕਰੀਨਾ ਕਪੂਰ ਖਾਨ ਦੀ ਪ੍ਰਤੀਕਿਰਿਆ ਆਈ ਹੈ। ਕਰੀਨਾ ਨੇ ਸੋਸ਼ਲ ਮੀਡੀਆ ’ਤੇ ਇਸ ਮਾਮਲੇ ’ਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਮਾਮਲੇ ’ਚ ਨਿੱਜਤਾ ਦੇਣ ਦੀ ਅਪੀਲ ਵੀ ਕੀਤੀ ਹੈ।

ਕਰੀਨਾ ਨੇ ਲਿਖਿਆ, ’ਸਾਡੇ ਪਰਿਵਾਰ ਲਈ ਅੱਜ ਦਾ ਦਿਨ ਬਹੁਤ ਚੁਣੌਤੀਪੂਰਨ ਰਿਹਾ ਹੈ ਅਤੇ ਅਸੀਂ ਅਜੇ ਵੀ ਹਾਦਸੇ ’ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮੁਸ਼ਕਲ ਸਮੇਂ ਵਿੱਚ ਮੈਂ ਮੀਡੀਆ ਅਤੇ ਪਾਪਰਾਜ਼ੀ ਨੂੰ ਬੇਲੋੜੀਆਂ ਅਫਵਾਹਾਂ ਅਤੇ ਕਵਰੇਜ਼ ਤੋਂ ਦੂਰ ਰਹਿਣ ਦੀ ਬੇਨਤੀ ਕਰਦੀ ਹਾਂ। ਬੇਲੋੜਾ ਧਿਆਨ ਸਾਡੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ। ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੀਆਂ ਸੀਮਾਵਾਂ ਦਾ ਸਤਿਕਾਰ ਕਰੋ ਅਤੇ ਸਾਨੂੰ ਜਗ੍ਹਾ ਦਿਓ।’ ਕਰੀਨਾ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। ਉਸ ਨੇ ਲਿਖਿਆ, ’ਮੈਂ ਅਜਿਹੇ ਔਖੇ ਸਮੇਂ ’ਚ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’

ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਰ ਰਾਤ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਦਾਖ਼ਲ ਹੋਇਆ, ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਥੋਂ ਭੱਜ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੈ। ਅੱਜ ਮੁੰਬਈ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

Latest news

No records found.
ADS
Ads

Related News

No records found.
ADS
Ads