Sep 9, 2024 4:10 PM - Connect Newsroom
ਪੰਜਾਬ ਵਿਚ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੇ ਹੋ ਰਹੇ ਵਿਰੋਧ ਵਿਚਕਾਰ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਹੈ ਪਰ ਇਹ ਹੁਣ ਕਈ ਕੱਟ ਅਤੇ ਬਦਲਾਵਾਂ ਦੇ ਬਾਅਦ ਹੀ ਕੁਝ ਹਫ਼ਤਿਆਂ ਵਿਚ ਰਿਲੀਜ਼ ਕੀਤੀ ਜਾਵੇਗੀ।
ਸੈਂਸਰ ਬੋਰਡ ਨੇ ਫਿਲਮ ਤੋਂ ਤਿੰਨ ਸੀਨ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਨਾਲ ਹੀ ਸਖ਼ਤ ਹਦਾਇਤ ਕੀਤੀ ਹੈ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿਚ 10 ਬਦਲਾਅ ਕੀਤੇ ਜਾਣ, ਇਨ੍ਹਾਂ ਵਿਚ ਜ਼ਿਆਦਾਤਰ ਸੀਨ ਉਹ ਹਨ ਜਿਨ੍ਹਾਂ ’ਤੇ ਸਿੱਖ ਸੰਗਠਨਾਂ ਵਲੋਂ ਇਤਰਾਜ਼ ਜਤਾਇਆ ਗਿਆ ਸੀ।
ਫਿਲਮ ਐਮਰਜੈਂਸੀ ਵਿਚ ਦਿਖਾਏ ਗਏ ਵਿਵਾਦਤ ਬਿਆਨਾਂ ’ਤੇ ਸੈਂਸਰ ਬੋਰਡ ਨੇ ਸੋਰਸ ਪੇਸ਼ ਕਰਨ ਲਈ ਕਿਹਾ ਹੈ।