15.46°C Vancouver
Ads

Sep 6, 2024 7:02 PM - Connect Newsroom

ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਕੰਗਣਾ ਰਣੌਤ ਨੇ ਕੀਤਾ ਟਵੀਟ

Share On
kangana-ranaut-tweeted-about-the-film-emergency
Kangana also tweeted about it. She said that she is sharing with a heavy heart that the film has been postponed and she is still waiting for the certificate from the Censor Board.(Photo Facebook/Kangana Ranaut)

ਕੰਗਣਾ ਰਣੌਤ ਦੀ ਫਿਲਮ ’ਐਮਰਜੈਂਸੀ’ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਅੱਜ ਰਿਲੀਜ਼ ਨਹੀਂ ਹੋ ਸਕੀ। ਇਸ ਨੂੰ ਲੈ ਕੇ ਕੰਗਣਾ ਨੇ ਟਵੀਟ ਵੀ ਕੀਤਾ। ਉਸ ਨੇ ਕਿਹਾ ਕਿ ਉਹ ਭਾਰੀ ਮਨ ਨਾਲ ਇਹ ਦੱਸ ਰਹੀ ਹੈ ਕਿ ਫਿਲਮ ਮੁਲਤਵੀ ਹੋ ਗਈ ਹੈ ਅਤੇ ਉਹ ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੀ ਹੈ।

ਕੰਗਣਾ ਨੇ ਕਿਹਾ ਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਜਲਦ ਨਵੀਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਇਹ ਫਿਲਮ ਵਿਵਾਦਾਂ ਵਿਚ ਘਿਰੀ ਹੋਈ ਹੈ ਅਤੇ ਬੰਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤੇ ਹਨ ਕਿ ਫਿਲਮ ਨੂੰ ਲੈ ਕੇ ਉਠਾਏ ਗਏ ਇਤਰਾਜ਼ਾਂ ’ਤੇ ਵਿਚਾਰ ਕੀਤਾ ਜਾਵੇ ਅਤੇ 18 ਸਤੰਬਰ ਤੱਕ ਸਰਟੀਫਿਕੇਟ ਸਬੰਧੀ ਫੈਸਲਾ ਲਿਆ ਜਾਵੇ। ਇਸ ਤੋਂ ਬਾਅਦ 19 ਸਤੰਬਰ ਨੂੰ ਕੋਰਟ ਇਸ ’ਤੇ ਸੁਣਵਾਈ ਕਰੇਗਾ।

Latest news

No records found.
ADS
Ads

Related News

No records found.
ADS
Ads