14.01°C Vancouver
Ads

Mar 11, 2025 3:02 PM - Connect Newsroom

ਪਬਲਿਕ ਦੀ ਡਿਮਾਂਡ 'ਤੇ ਇੰਟਰਸਟੇਲਰ ਨੇ ਕੀਤੀ ਸਿਨੇਮਾ 'ਚ ਵਾਪਸੀ

Share On
interstellar-is-back-in-cinemas-due-to-public-demand
Despite its brief window, Interstellar performed well during its initial run, grossing over Rs. 2 crore during weekdays.

ਪ੍ਰਸ਼ੰਸਕਾਂ ਦੀ ਭਰਪੂਰ ਮੰਗ ਅਤੇ ਜ਼ੋਰਦਾਰ ਹੁੰਗਾਰੇ ਤੋਂ ਬਾਅਦ ਵਾਰਨਰ ਬ੍ਰਦਰਜ਼ ਨੇ ਇੰਟਰਸਟੇਲਰ ਨੂੰ ਆਈ ਮੈਕਸ ਥੀਏਟਰ ਦੇ ਮਾਧਿਅਮ ਰਾਹੀਂ ਇਕ ਵਾਰ ਫਿਰ ਪੂਰੇ ਭਾਰਤ 'ਚ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ 7 ਫਰਵਰੀ ਨੂੰ ਇਕ ਹਫਤੇ ਲਈ ਦੁਬਾਰਾ ਰਿਲੀਜ਼ ਕੀਤੀ ਗਈ ਸੀ। ਕੁਝ ਹੋਰ ਨਵੀਆਂ ਫ਼ਿਲਮਾਂ ਜਿਨ੍ਹਾਂ 'ਚ ਸ਼ਾਵਾ ਅਤੇ ਕੈਪਟਨ ਅਮਰੀਕਾ ਸ਼ਾਮਲ ਹਨ ਦੇ 14 ਫਰਵਰੀ ਨੂੰ ਰਿਲੀਜ਼ ਲਈ ਰਾਹ ਪੱਧਰਾ ਕਰਨ ਵਾਸਤੇ ਇਹ ਫ਼ਿਲਮ ਹਟਾ ਲਈ ਗਈ। ਇਸ ਇਕ ਹਫ਼ਤੇ 'ਚ ਫ਼ਿਲਮ ਨੇ ਭਾਰੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ 2 ਕਰੋੜ ਤੋਂ ਵਧ ਦੀ ਰਾਸ਼ੀ ਕਮਾਈ।

ਸਿਨੇਮਾ ਪ੍ਰੇਮੀਆਂ ਦੀ ਇਕ ਵੱਡੀ ਹਾਜ਼ਰੀ ਨੇ ਇਕ ਹਫ਼ਤੇ ਦੇ ਪ੍ਰਦਰਸ਼ਨ ਬਾਰੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਇਹ ਤਰਕ ਦਿੱਤਾ ਕਿ ਅਜਿਹੀ ਵੱਡੀ ਡਿਮਾਂਡ ਵਾਲੀ ਫ਼ਿਲਮ ਲਈ ਇਕ ਹਫ਼ਤੇ ਦਾ ਸਮਾਂ ਠੀਕ ਨਹੀਂ ਸੀ।

ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਵਾਰਨਰ ਬ੍ਰਦਰਜ਼ ਨੇ ਫ਼ਿਲਮ ਨੂੰ ਇਕ ਵਾਰ ਫ਼ਿਰ ਥੀਏਟਰ 'ਚ ਉਤਾਰਨ ਦਾ ਫ਼ੈਸਲਾ ਕੀਤਾ। ਹੁਣ ਇੰਟਰਸਟੇਲਰ ਦੇ ਨਾਲ-ਨਾਲ ਭਾਗ ਦੂਜਾ ਵੀ ਆਈ ਮੈਕਸ ਦੀ ਸ੍ਰਕੀਨ 'ਤੇ ਦੇਸ਼ ਭਰ 'ਚ ਦਿਖਾਈਆਂ ਜਾਣਗੀਆਂ ਪਰ ਇਹ ਫ਼ਿਲਮਾਂ ਹੁਣ ਫ਼ਿਰ ਮਾਰਚ 21 ਤੋਂ ਇਕ ਹਫ਼ਤੇ ਲਈ ਹੀ ਉਪਲੱਬਧ ਹੋਣਗੀਆਂ।

Latest news

No records found.
ADS
Ads

Related News

No records found.
ADS
Ads