Sep 5, 2024 6:04 PM - Connect Newsroom
ਇਮਿਤਾਜ਼ ਅਲੀ ਪਿਛਲੇ ਦਿਨੀਂ ਕੁਨੈਕਟ ਐੱਫ.ਐੱਮ. ਕੈਨੇਡਾ ਨਾਲ ਇਕ ਇੰਟਰਵਿਊ ਦੌਰਾਨ ਗੱਲਬਾਤ ਕਰ ਰਹੇ ਸਨ ਤਾਂ ਚਰਚਿਤ ਪੰਜਾਬੀ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਜਿਹੜੇ ‘ਜੱਟ ਐਂਡ ਜੂਲੀਅਟ-3’ ਅਤੇ ‘ਮੌਹ’ ਵਿੱਚ ਆਪਣੇ ਕੰਮ ਲਈ ਬੇਹੱਦ ਚਰਚਿਤ ਹਨ ਨੇ ਦੱਸਿਆ ਕਿ ਮੌਹ ’ਚ ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰੱਖੀਆ ਨੇ ਕਮਾਲ ਦੀ ਅਦਾਕਾਰੀ ਦਿਖਾਈ ਹੈ।
ਸਿੱਧੂ ਨੇ ਦੱਸਿਆ ਕਿ ਬਾਕਸ ਆਫਿਸ ’ਤੇ ਇਸ ਦੀ ਵੱਡੀ ਸਫ਼ਲਤਾ ਦੇ ਬਾਵਜੂਦ ‘ਮੌਹ’ ਮੇਰੇ ਦਿਲ ’ਚ ਵਿਸ਼ੇਸ਼ ਸਥਾਨ ਰੱਖਦਾ ਹੈ। ਉਸ ਨੇ ਕਿਹਾ ਕਿ ਮੈਂ ਇਸ ਫਿਲਮ ਨੂੰ ਹਿੰਦੀ ’ਚ ਬਣਾਉਣ ਦੀ ਵੱਡੀ ਖੁਹਾਇਸ਼ ਰੱਖਦਾ ਹਾਂ।
ਸਿੱਧੂ ਨੇ ਕਿਹਾ ਕਿ ਉਹ ਮੌਹ ’ਚ ਸਰਗੁਣ ਮਹਿਤਾ ਵਲੋਂ ਨਿਭਾਈ ਗਈ ਭੂਮਿਕਾ ਲਈ ਤਾਪਸੀ ਪਨੂੰ ਨੂੰ ਸਾਈਨ ਕਰਨ ਦੀ ਕਲਪਨਾ ਕਰਦਾ ਹੈ। ਤਾਪਸੀ ਅਤੇ ਬਾਲੀਵੁੱਡ ਦੇ ਆਕਰਸ਼ਿਤ ਡਾਇਰੈਕਟਰ ਇਮਿਤਾਜ਼ ਅਲੀ ਨੇ ਇਸ ਫਿਲਮ ਦੇ ਕਲਾਈ ਮੈਕਸ ਨੂੰ ਬੜੇ ਅਹਿਮ ਰੂਪ ’ਚ ਸੰਪੂਰਨ ਕੀਤਾ ਹੈ। ਮੈਂ ਕੁਝ ਮਹੱਤਵਪੂਰਨ ਤਬਦੀਲੀਆਂ ਕਰਕੇ ਇਸ ਫ਼ਿਲਮ ਦਾ ਹਿੰਦੀ ਐਡੀਸ਼ਨ ਪੇਸ਼ ਕਰਨਾ ਚਾਹੁੰਦਾ ਹਾਂ।