10.29°C Vancouver
Ads

May 17, 2024 5:37 PM - Connect Newsroom

ਜਗਜੀਤ ਸੰਧੂ ਨੇ ਨਵੀਂ ਫ਼ਿਲਮ ‘ਇੱਲਤੀ’ ਦੀ ਕੀਤੀ ਅਨਾਊਂਸਮੈਂਟ

Share On
illti-he-is
The film, directed by Varinder Ramgharia and written by Gurpreet Bhullar, is set to release on February 14, 2025.(Photo: Instagram/ijagjeetsandhu)

ਵੈੱਬ ਸੀਰੀਜ਼ ‘ਪਾਤਾਲ ਲੋਕ’ ’ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਜੀ ਹਾਂ, ਜਗਮੀਤ ਸੰਧੂ ‘ਇੱਲਤੀ’ ਨਾਂ ਦੇ ਟਾਈਟਲ ਹੇਠ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਪਹਿਲੀ ਲੁੱਕ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦਿਆਂ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਹੈ, ‘ਇੱਲਤੀ’ ਨਹੀਂ ਮਹਾਂ-ਇੱਲਤੀ।’ ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਵੀ ਅਨਾਊਂਸਮੈਂਟ ਕੀਤੀ ਹੈ।

ਦੱਸ ਦਈਏ ਕਿ ਜਗਜੀਤ ਸੰਧੂ ਦੀ ਫ਼ਿਲਮ ‘ਇੱਲਤੀ’ 14 ਫਰਵਰੀ 2025 ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਡਾਇਰੈਟਰ ਵਰਿੰਦਰ ਰਾਮਗੜ੍ਹੀਆ ਹੈ, ਜਿਸ ਦੀ ਕਹਾਣੀ ਨੂੰ ਗੁਰਪ੍ਰੀਤ ਭੁੱਲਰ ਵਲੋਂ ਲਿਖਿਆ ਗਿਆ। ਫ਼ਿਲਮ ਦੇ ਪ੍ਰੋਡਿਊਸਰ ਕੇ. ਵੀ. ਢਿੱਲੋਂ ਤੇ ਜਗਜੀਤ ਸੰਧੂ ਹਨ।

ਦੱਸਣਯੋਗ ਹੈ ਕਿ ਜਗਜੀਤ ਸੰਧੂ ਦੀ ਫ਼ਿਲਮ ’ਓਏ ਭੋਲੇ ਓਏ’ ਹਾਲ ਹੀ ’ਚ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਜਗਜੀਤ ਇਸ ਸਮੇਂ ਕੈਨੇਡਾ ਵਿੱਚ ਆਪਣੇ ਸਮੇਂ ਦਾ ਆਨੰਦ ਮਾਣ ਰਹੇ ਹਨ ਅਤੇ ਅਕਸਰ ਵੱਖ-ਵੱਖ ਸਥਾਨਾਂ ਤੋਂ ਰੀਲਾਂ ਸਾਂਝੀਆਂ ਕਰ ਰਹੇ ਹਨ।

Latest news

No records found.
ADS
Ads

Related News

No records found.
ADS
Ads