May 17, 2024 2:21 PM - Connect Newsroom
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੁਰਖੀਆਂ ’ਚ ਹੈ। ਅਦਾਕਾਰਾ ਦੀ ਨਵੀਂ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਦੱਸ ਦੇਈਏ ਕਿ ਫਿਲਮ ’ਚ ਸੋਨਮ ਹਰਿਆਣਵੀ ਛੋਰੀ ਦਾ ਕਿਰਦਾਰ ਨਿਭਾ ਰਹੀ ਹੈ। ਉਸ ਦੇ ਨਾਲ ਪੰਜਾਬੀ ਗਾਇਕ ਤੇ ਐਕਟਰ ਐਮੀ ਵਿਰਕ ਵੀ ਮੁੱਖ ਕਿਰਦਾਰ ਵਿੱਚ ਹੈ।
ਇਸ ਤੋਂ ਇਲਾਵਾ ਫਿਲਮ ’ਚ ਲੈਜੇਂਡਰੀ ਅਦਾਕਾਰਾ ਨਿਰਮਲ ਰਿਸ਼ੀ ਦਾ ਵੀ ਅਹਿਮ ਕਿਰਦਾਰ ਹੈ। ਟੀਜ਼ਰ ਬਾਰੇ ਗੱਲ ਕਰੀਏ ਤਾਂ ਇਹ ਕਹਾਣੀ ਹੈ ਪੰਜਾਬ ਤੇ ਹਰਿਆਣੇ ਦੇ ਦੋ ਵਿਅਕਤੀਆਂ ਦੀ। ਸੋਨਮ ਬਾਜਵਾ ਹਰਿਆਣੇ ਦੀ ਹੈ, ਜਦਕਿ ਐਮੀ ਵਿਰਕ ਪੰਜਾਬ ਤੋਂ ਹਨ। ਫਿਲਮ ’ਚ ਪੰਜਾਬ ਤੇ ਹਰਿਆਣੇ ਦਾ ਰੋਮਾਂਸ ਦਿਲ ਜਿੱਤੇਗਾ, ਇਸ ਦਾ ਪਤਾ ਤਾਂ ਇਹ ਟੀਜ਼ਰ ਦੇਖ ਕੇ ਲੱਗਦਾ ਹੈ।
ਦੱਸ ਦਈਏ ਕਿ ਇਹ ਫਿਲਮ 14 ਜੂਨ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਜੇ ਹੁੱਡਾ, ਯਸ਼ਪਾਲ ਸ਼ਰਮਾ, ਯੋਗਰਾਜ ਸਿੰਘ, ਹਰਦੀਪ ਗਿੱਲ, ਸੀਮਾ ਕੌਸ਼ਲ, ਹਨੀ ਮੱਟੂ, ਦੀਦਾਰ ਗਿੱਲ ਅਤੇ ਹੋਰ ਵੀ ਸ਼ਾਮਲ ਹਨ।