Mar 12, 2025 12:30 PM - Connect Newsroom
ਅਮਰੀਕਾ ਦੇ ਚਰਚਿਤ ਰੌਕ ਬੈਂਡ ਗਨਜ਼ ਐਂਨ ਰੋਜ਼ਿਜ਼ 13 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਫਿਰ ਭਾਰਤ 'ਚ ਵਾਪਸੀ ਲਈ ਤਿਆਰ ਹੈ। ਇਸ ਬੈਂਡ ਵਲੋਂ 17 ਮਈ ਨੂੰ ਮੁੰਬਈ ਲਈ ਇਕ ਲਾਈਵ ਕੰਸਰਟ ਰਾਹੀਂ ਤਹਿਲਕਾ ਮਚਾਏ ਜਾਣ ਦੀ ਆਸ ਹੈ। ਇਸ ਬੈਂਡ 'ਚ ਕਮਾਲ ਦਿਖਾਉਣ ਵਾਲੇ ਕਲਾਕਾਰਾਂ 'ਚ ਐਕਸਲ ਰੋਜ਼, ਵੋਕਲ ਪਿਆਨੋ ਤੇ ਆਪਣਾ ਜਲਵਾ ਦਿਖਾਉਣਗੇ।
ਇਸ ਤੋਂ ਇਲਾਵਾ ਡਫ ਮੈਕਕਾਗਨ 'ਬਾਸ' ਦੀ ਪੇਸ਼ਕਾਰੀ ਨਾਲ ਅਤੇ ਸਲੈਸ਼ ਗਿਟਾਰ ਨਾਲ ਆਪਣੀ ਪੇਸ਼ਕਾਰੀ ਦੇਣਗੇ। ਪ੍ਰਸ਼ੰਸਕ ਇਸ ਲਾਈਵ ਕੰਸਰਟ ਵਾਲੀ ਯਾਦਾਂ ਭਰੀ ਰਾਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਰਸ਼ਕ ਇਸ ਟੂਰ ਦੀਆਂ ਟਿਕਟਾਂ 19 ਮਾਰਚ ਸ਼ਾਮ 4 ਵਜੇ ਤੋਂ ਬਾਅਦ ਬੁੱਕ ਮਾਈ ਸ਼ੋਅ ਰਾਹੀਂ ਖਰੀਦ ਸਕਣਗੇ।