Sep 6, 2024 5:04 PM - Connect Newsroom
ਫਾਰਚਿਊਨ ਇੰਡੀਆ ਨੇ ਵਿੱਤੀ ਸਾਲ 2023-24 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਸ਼ਾਹਰੁਖ ਨੇ ਸਿਰਫ 5 ਜਾਂ 10 ਕਰੋੜ ਰੁਪਏ ਨਹੀਂ ਬਲਕਿ ਪੂਰੇ 92 ਕਰੋੜ ਰੁਪਏ ਟੈਕਸ ਅਦਾ ਕੀਤੇ ਹਨ।ਦੇਸ਼ ਦੀਆਂ ਟਾਪ 5 ਮਸ਼ਹੂਰ ਹਸਤੀਆਂ ਦੀ ਗੱਲ ਕਰੀਏ ਤਾਂ ਸਾਊਥ ਦੇ ਸੁਪਰਸਟਾਰ ਥਲਪਥੀ ਵਿਜੇ ਦੂਜੇ ਸਥਾਨ ‘ਤੇ ਹਨ।
ਫਾਰਚਿਊਨ ਇੰਡੀਆ ਦੁਆਰਾ ਜਾਰੀ ਕੀਤੀ ਗਈ ਟੈਕਸਦਾਤਾਵਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਰਹੇ ਦੱਖਣੀ ਸਿਨੇਮਾ ਦੇ ਸੁਪਰਸਟਾਰ ਵਿਜੇ ਨੇ ਵਿੱਤੀ ਸਾਲ 2023-24 ਦੌਰਾਨ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।ਉਸ ਤੋਂ ਬਾਅਦ ਤੀਜੇ ਨੰਬਰ ‘ਤੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਹਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਨੇ ਇਸ ਵਿੱਤੀ ਸਾਲ ਲਈ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਇੰਨ੍ਹਾਂ ਦੇ ਵਿੱਚ ਅਮਿਤਾਭ ਬੱਚਨ ਨੇ ਵੀ ਜਗ੍ਹਾ ਬਣਾਈ ਹੈ। ਬਿੱਗ ਬੀ ਚੌਥੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸਟਾਰ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਇਸ ਵਿੱਤੀ ਸਾਲ ’ਚ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਦੇ ਨਾਲ ਹੀ ਪੰਜਵੇਂ ਨੰਬਰ ’ਤੇ ਕ੍ਰਿਕਟਰ ਵਿਰਾਟ ਕੋਹਲੀ ਹਨ, ਜਿਨ੍ਹਾਂ ਨੇ 2024 ‘ਚ 66 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।