May 7, 2024 2:10 PM - Connect Newsroom
ਪੰਜਾਬੀ ਕਲਾਕਾਰ ਸ਼ਿੰਦਾ ਗਰੇਵਾਲ ਜੋ ‘ਕੈਰੀ ਆਨ ਜੱਟਾ-3’ ਅਤੇ ਹੌਸਲਾ ਰੱਖ ਵਰਗੀਆਂ ਪੰਜਾਬੀ ਹਿੱਟ ਫਿਲਮਾਂ ’ਚ ਆਪਣੀ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ ਅਤੇ ਹੁਣ ਗਿੱਪੀ ਗਰੇਵਾਲ ਅਤੇ ਹਿਨ ਖਾਨ ਦੇ ਨਾਲ ‘ਸ਼ਿੰਦਾ-ਸ਼ਿੰਦਾ ਨੋ ਪਾਪਾ’ ’ਚ ਅਭਿਨੈ ਕਰ ਰਹੇ ਹਨ।
ਜਾਣਕਾਰੀ ਮੁਤਾਬਿਕ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਨੂੰ ਕੁਨੈਕਟ ਐੱਫ.ਐੱਮ.ਨਾਲ ਇੰਟਰਵਿਊ ਦੌਰਾਨ ਸਾਂਝਾ ਕੀਤਾ ਹੈ।
ਸ਼ਿੰਦੇ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਬਹੁਤ ਮਜ਼ਾ ਆਇਆ। ਉਸ ਨੇ ਕਿਹਾ ਕਿ ਉਹ ਆਨ-ਸ੍ਰਕੀਨ ਅਤੇ ਆਫ਼ ਸ੍ਰਕੀਨ ਦੋਵਾਂ ’ਚ ਮਜ਼ਾਕੀਆ ਸੁਭਾਅ ਦੇ ਹਨ।