14.58°C Vancouver
Ads

Apr 16, 2025 11:46 AM - Connect Newsroom

ਬਾਲੀਵੁੱਡ ਦੇ ਸਿਤਾਰੇ ਪੁੱਜੇ ਜਲ੍ਹਿਆਂਵਾਲਾ ਬਾਗ

Share On
bollywood-celebrities-at-jallianwala-bagh
The press event, held at the site itself, drew media personnel from across Punjab, with representatives from cities like Amritsar, Jalandhar, Ludhiana, Mohali, and Chandigarh in attendance.(Photo: Instagram/akshaykumar)

ਹਿੰਦੀ ਫ਼ਿਲਮ 'ਕੇਸਰੀ ਚੈਪਟਰ 2' ਦੀ ਸਟਾਰ ਕਾਸਟ ਅਤੇ ਟੀਮ ਦੇ ਹੋਰ ਮੈਂਬਰ ਆਪਣੇ ਇਕ ਪ੍ਰਮੋਸ਼ਨਲ ਦੋਰੇ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਇਤਿਹਾਸਕ ਸਥਾਨ ਵੀ ਪੁੱਜੇ। ਇਹ ਸਿਤਾਰੇ ਬਾਗ ਵਿਖੇ ਆਜ਼ਾਦੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸਿਜਦਾ ਕਰਨ ਲਈ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉੱਥੇ ਪੁੱਜੇ ਸਨ। ਇਸ ਮੌਕੇ 'ਤੇ ਵੱਡੀ ਗਿਣਤੀ 'ਚ ਮੀਡੀਆ ਵਾਲਿਆਂ ਨੇ ਬਾਲੀਵੁੱਡ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜਾਣਿਆ। 'ਕੇਸਰੀ 2' ਵੀ ਇਨਸਾਫ ਹੌਂਸਲੇ ਅਤੇ ਬਲਿਦਾਨ ਦੀ ਕਹਾਣੀ ਦੀ ਪ੍ਰਦਰਸ਼ਿਤ ਕਰੇਗੀ।

ਇਸ ਮੌਕੇ 'ਤੇ ਪੰਜਾਬ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਦੇ ਨਾਲ-ਨਾਲ ਅਭਿਨੇਤਾ ਗੁਰਪ੍ਰੀਤ ਘੁੱਗੀ ਅਤੇ ਸੰਗੀਤਕਾਰ ਬੀ ਪਰਾਕ ਸ਼ਾਮਲ ਸਨ। ਫ਼ਿਲਮ ਦੇ ਨਿਰਦੇਸ਼ਕ ਕਰਨ ਸਿੰਘ ਤਿਆਗੀ ਅਨੁਸਾਰ 'ਕੇਸਰੀ ਚੈਪਟਰ 2' ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਦੁਖਾਂਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰੇਗੀ।

Latest news

No records found.
ADS
Ads

Related News

No records found.
ADS
Ads