13.37°C Vancouver
Ads

Jul 15, 2024 12:42 PM - Connect Newsroom

ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ

Share On
akshay-kumar-tests-positive-for-covid
According to reports, Akshay Kumar received his positive test result on the morning of July 12, coinciding with the Ambani-Merchant wedding ceremony. (Photo: Instagram/akshaykumar)

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਦਾਕਾਰ ਨੂੰ ਆਪਣੀ ਨਵੀਂ ਫ਼ਿਲਮ ‘ਸਰਫਿਰਾ’ ਦੀ ਪ੍ਰਮੋਸ਼ਨ ਦੌਰਾਨ ਕੋਰੋਨਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ’ਚ ਇਹ ਵੱਡਾ ਖੁਲਾਸਾ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਪ੍ਰਮੋਸ਼ਨ ਦੌਰਾਨ ਮੌਜੂਦ ਲੋਕ ਵੀ ਚੌਕਸ ਹੋ ਗਏ ਹਨ।

ਇਕ ਕਰੀਬੀ ਦੋਸਤ ਨੇ ਕਿਹਾ ਕਿ ਅਕਸ਼ੈ ਕੁਮਾਰ ਆਪਣੀ ਫ਼ਿਲਮ ‘ਸਰਫਿਰਾ’ ਦੀ ਪ੍ਰਮੋਸ਼ਨ ਕਰ ਰਹੇ ਸਨ। ਸਮਾਗਮ ਦੌਰਾਨ ਉਨ੍ਹਾਂ ਦੀ ਸਿਹਤ ਥੋੜੀ ਵਿਗੜ ਗਈ। ਕੁਝ ਸਮੇਂ ਬਾਅਦ ਖ਼ਬਰ ਆਈ ਕਿ ਉਸ ਦੀ ਪ੍ਰਮੋਸ਼ਨ ਟੀਮ ਦੇ ਕੁਝ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਚਨਾ ਮਿਲਦੇ ਹੀ ਅਕਸ਼ੈ ਕੁਮਾਰ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਕਰੀਬੀ ਦੋਸਤ ਨੇ ਇਹ ਵੀ ਕਿਹਾ, ਅਕਸ਼ੈ ਕੁਮਾਰ ਹੁਣ ਕੋਰੋਨਾ ਪਾਜ਼ੇਟਿਵ ਹਨ। ਜਿਸ ਕਾਰਨ ਉਹ ਹੁਣ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ’ਚ ਵੀ ਸ਼ਾਮਲ ਨਹੀਂ ਹੋਏ। ਅਕਸ਼ੈ ਅਜਿਹੇ ਵਿਅਕਤੀ ਹਨ , ਜੋ ਲੋਕਾਂ ਬਾਰੇ ਬਹੁਤ ਸੋਚਦੇ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਭਾਵ ਆਪਣੇ ਆਪ ਨੂੰ ਸਭ ਤੋਂ ਦੂਰ ਅਤੇ ਘਰ ਵਿੱਚ ਬੰਦ ਕਰ ਲਿਆ ਹੈ।

Latest news

No records found.
ADS
Ads

Related News

No records found.
ADS
Ads