Jul 8, 2024 4:00 PM - Connect Newsroom
ਪੰਜਾਬ ਦੀ ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੂੰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਸਦਭਾਵਨਾ ਦੇ ਤੌਰ ’ਤੇ 25 ਲੱਖ ਰੁਪਏ ਮਦਦ ਵਜੋਂ ਭੇਜੇ ਹਨ ਤੇ ਉਸ ਨੂੰ ਆਪਣੀ ਛੋਟੀ ਭੈਣ ਆਖਿਆ ਹੈ।
ਪਰਿਵਾਰ ਦੀ ਮਾੜੀ ਆਰਥਿਕ ਹਾਲਤ ਅਤੇ ਜੱਦੀ ਜਾਇਦਾਦ ’ਤੇ ਕਾਬਜ਼ਾ ਹੋਣ ਕਾਰਨ ਗਲੋਰੀ ਨੇ 2 ਹਫਤੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਦਰਦ ਸਾਂਝਾ ਕੀਤਾ ਸੀ।
ਲੋਕ ਗਾਇਕਾ ਗੁਰਮੀਤ ਬਾਵਾ, ਉਨ੍ਹਾਂ ਦੇ ਪਤੀ ਕਿਰਪਾਲ ਸਿੰਘ ਬਾਵਾ ਅਤੇ ਬੇਟੀ ਲਾਚੀ ਬਾਵਾ ਤਿੰਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿਚ ਉਨ੍ਹਾਂ ਪਿੱਛੇ ਉਸ ਦੀ ਧੀ ਗਲੋਰੀ ਬਾਵਾ ਪਰਿਵਾਰ ਨੂੰ ਚਲਾ ਰਹੀ ਹੈ।
ਗੁਰਮੀਤ ਬਾਵਾ ਨੇ ਆਪਣੀ ਜ਼ਿੰਦਗੀ ਦੇ 50 ਤੋਂ ਵੱਧ ਸਾਲ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੇ ਸਨ। ਜਨਵਰੀ 2022 ਵਿਚ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।