10.42°C Vancouver
Ads

Jan 14, 2025 2:49 PM - Connect Newsroom

ਅਜੈ ਦੇਵਗਨ ਕਰਨਗੇ ‘ਝਲਕ’ ਦਾ ਨਿਰਮਾਣ

Share On
ajay-devgn-to-produce-film-titled-jhalak
The film will star Aaman Devgan, who will be making his acting debut as the lead protagonist in this thrilling adventure, with Azaad in the spotlight.(Photo: Facebook/Ajay Devgn)

ਅਜੈ ਦੇਵਗਨ ਡਰਾਉਣੀ ਕਾਮੇਡੀ ’ਤੇ ਆਧਾਰਿਤ ‘ਝਲਕ’ ਨਾਂਅ ਦੀ ਫਿਲਮ ਦੀ ਤਿਆਰੀ ’ਚ ਜੁਟੇ ਹੋਏ ਹਨ। ਦਰਸ਼ਕਾਂ ਨੂੰ ਉਮੀਦ ਹੈ ਕਿ ਦੇਵਗਨ ਫਿਲਮ ਅਤੇ ਪੈਨੋਰਾਮਾ ਸਟੂਡੀਓ ਇਕ ਵਾਰ ਫਿਰ ਇਸ ਰੋਮਾਂਚਕ ਪ੍ਰਾਜੈਕਟ ਨਾਲ ਫਿਲਮੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਹਨ। ਫਿਲਮ ਰੋਮਾਂਸ ਭਰਪੂਰ ਅਤੇ ਹਾਸਿਆਂ ਦੇ ਸੰਪੂਰਨ ਮਿਸ਼ਰਣ ਦਾ ਪਿਟਾਰਾ ਹੋਵੇਗੀ।

ਇਸ ਫਿਲਮ ਨਾਲ ਆਮਨ ਦੇਵਗਨ ਅਭਿਨੈ ਦੀ ਦੁਨੀਆ ’ਚ ਪਹਿਲਾ ਕਦਮ ਰੱਖੇਗਾ ਅਤੇ ਮੁੱਖ ਨਾਇਕ ਦੇ ਤੌਰ ’ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰੇਗਾ। ਉਸ ਦੇ ਨਾਲ ਆਜ਼ਾਦ ਦੇ ਅਭਿਨੈ ਦੇ ਚਰਚੇ ਵੀ ਹੋਣਗੇ। ਅਜੈ ਦੇਵਗਨ ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਪਾਠਕ ਵਲੋਂ ਬਣਾਈ ਜਾ ਰਹੀ ‘ਝਲਕ’ ਇਸ ਵੇਲੇ ਨਿਰਮਾਣ ਦੇ ਮੁੱਢਲੇ ਦੌਰ ’ਚ ਹੈ। ਜਲਦੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਅਤੇ ਫਿਰ ਇਸ ਫਿਲਮ ਬਾਰੇ ਹੋਰ ਵੇਰਵੇ ਅਤੇ ਖੁਲਾਸੇ ਸਾਹਮਣੇ ਆਉਣਗੇ।

Latest news

No records found.
ADS
Ads

Related News

No records found.
ADS
Ads