14.01°C Vancouver
Ads

Mar 12, 2025 12:37 PM - Connect Newsroom

ਆਮਿਰ ਖਾਨ ਅਤੇ ਰਣਬੀਰ ਕਪੂਰ ਦੀ ਜੋੜੀ ਕਿੱਦਾ ਦੀ ਲੱਗੇਗੀ

Share On
aamir-khan-vs-ranbir-kapoor-how-does-this-sound
In the video, Alia can be seen holding a poster featuring Aamir Khan and Ranbir Kapoor, with the tagline "ultimate blockbuster."(Photo: Instagram/aliaabhatt)

ਆਮਿਰ ਖਾਨ ਅਤੇ ਰਣਬੀਰ ਕਪੂਰ ਇਕ ਨਵੇਂ ਰੋਮਾਂਚਕ ਪ੍ਰੋਜੈਕਟ 'ਚ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ। ਇਹ ਜੋੜੀ ਪ੍ਰਸ਼ੰਸਕਾਂ ਲਈ ਕਾਫੀ ਉਤਸ਼ਾਹ ਭਰਪੂਰ ਹੋਵੇਗੀ। ਰਣਬੀਰ ਦੀ ਪਤਨੀ ਆਲੀਆ ਭੱਟ ਨੇ ਇੰਸਟਾਗ੍ਰਾਮ 'ਚ ਪਾਈ ਇਕ ਪੋਸਟ ਨੇ ਨਾ ਸਿਰਫ ਇਸ ਪ੍ਰੋਜੈਕਟ ਤੋਂ ਵੱਡੀਆਂ ਉਮੀਦਾਂ ਜ਼ਾਹਰ ਕੀਤੀਆਂ, ਸਗੋਂ ਇਸ ਸੰਬੰਧੀ ਇਸ ਟੀਜ਼ਰ ਵੀ ਸਾਂਝਾ ਕੀਤਾ। ਸੋਸ਼ਲ ਮੀਡੀਆ 'ਤੇ ਸ਼ੇਅਰ ਵੀਡੀਓ 'ਚ ਆਲੀਆ ਨੇ ਇਕ ਵਿਲੱਖਣ ਬਲਾਕ ਬਸਟਰ ਟੈਗ ਲਾਈਨ ਵਾਲਾ ਪੋਸਟਰ ਫੜਿਆ ਹੋਇਆ ਹੈ। ਇਸ ਪੋਸਟਰ 'ਚ ਦੋਹਾਂ ਅਦਾਕਾਰਾਂ ਦਰਮਿਆਨ ਪਰਦੇ 'ਤੇ ਦਿਖਾਏ ਜਾਣ ਵਾਲੇ ਵਿਸ਼ੇਸ਼ ਸੰਘਰਸ਼ ਦੀ ਝਲਕ ਮਿਲਦੀ ਹੈ।

ਆਲੀਆ ਦੀ ਪੋਸਟ ਦੇ ਨਾਲ ਇਕ ਕੈਪਸ਼ਨ ਵੀ ਸ਼ਾਮਲ ਸੀ। ਜਿਸ 'ਚ ਲਿਖਿਆ ਸੀ ਕਿ ਕਿਸੇ ਵਧੀਆ ਕਾਰਜ ਲਈ ਲੜਾਈ।ਫਿਲਮ 'ਚ ਇਹ ਦੋਵੇਂ ਅਭਿਨੇਤਾ ਇਕ-ਦੂਜੇ ਦੇ ਖਿਲਾਫ਼ ਦਿਖਾਏ ਗਏ ਹਨ। ਦਰਸ਼ਕ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ।

Latest news

No records found.
ADS
Ads

Related News

No records found.
ADS
Ads