Jun 24, 2026 12:58 PM - Connect Newsroom - Ramandeep Kaur
ਕੈਨੇਡਾ ਅਤੇ ਸਵਿਟਜ਼ਰਲੈਂਡ ਅੱਜ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿਚ ਫੀਫਾ ਵਰਲਡ ਕੱਪ ਦੇ ਆਪਣੇ ਆਖਰੀ ਗਰੁੱਪ ਬੀ ਮੈਚ ਲਈ ਆਹਮੋ-ਸਾਹਮਣੇ ਹੋਣਗੇ। ਕੈਨੇਡੀਅਨ ਕੈਪਟਨ ਅਲਫੋਂਸੋ ਡੇਵਿਸ ਦੇ ਵੀ ਇਸ ਟੂਰਨਾਮੈਂਟ ਵਿਚ ਉਤਰਨ ਦੀ ਉਮੀਦ ਹੈ, ਜੋ ਹੈਮਸਟ੍ਰਿੰਗ ਦੀ ਸੱਟ ਕਾਰਨ ਕੈਨੇਡਾ ਦੇ ਪਹਿਲੇ ਦੋ ਗਰੁੱਪ ਮੈਚਾਂ ਵਿਚ ਨਹੀਂ ਖੇਡ ਸਕੇ ਸਨ। ਇਹ ਮੈਚ ਗਰੁੱਪ ਵਿਚ ਟੌਪ 'ਤੇ ਬਣੇ ਰਹਿਣ ਅਤੇ ਅਗਲੇ ਰਾਊਂਡ ਲਈ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ।
ਕੈਨੇਡਾ ਜੇਕਰ ਇਹ ਮੈਚ ਜਿੱਤਦਾ ਹੈ ਜਾਂ ਡਰਾਅ ਖੇਡਦਾ ਹੈ ਤਾਂ ਉਹ ਗਰੁੱਪ ਵਿਚ ਪਹਿਲੇ ਸਥਾਨ 'ਤੇ ਰਹੇਗਾ ਅਤੇ ਟੀਮ ਨੂੰ ਅਗਲੇ ਰਾਊਂਡ ਦੇ ਮੁਕਾਬਲੇ ਵਿਚ ਵੀ ਆਪਣੇ ਘਰੇਲੂ ਮੈਦਾਨ ਵੈਨਕੂਵਰ ਵਿਚ ਹੀ ਖੇਡਣ ਦਾ ਮੌਕਾ ਮਿਲੇਗਾ।
ਦੋਵੇਂ ਹੀ ਟੀਮਾਂ ਆਪਣੀ ਸ਼ਾਨਦਾਰ ਫੌਰਮ ਵਿਚ ਚੱਲ ਰਹੀਆਂ ਹਨ, ਕੈਨੇਡਾ ਨੇ ਪਿਛਲੇ ਮੁਕਾਬਲੇ ਵਿਚ ਕਤਰ ਨੂੰ 6-0 ਨਾਲ ਮਾਤ ਦਿੱਤੀ ਸੀ, ਜਿੱਥੇ ਮਿਡਫੀਲਡਰ ਇਸਮਾਈਲ ਕੋਨ ਲੱਤ ਫਰੈਕਚਰ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹਨ। ਗੌਰਤਲਬ ਹੈ ਕਿ ਇਹ ਬੀ.ਸੀ. ਪਲੇਸ ਵਿਖੇ ਖੇਡਿਆ ਜਾਣ ਵਾਲਾ ਇਹ ਚੌਥਾ ਮੈਚ ਹੈ, ਜਿਥੇ ਅਗਲਾ ਮੁਕਾਬਲਾ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਅਤੇ ਬੈਲਜੀਅਮ ਵਿਚਕਾਰ ਹੋਵੇਗਾ।



