CanadaMar 03, 2020
Trudeau calls for input from industry, citizens, Indigenous groups on climate
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡਸਟਰੀਆਂ, ਨਾਗਰਿਕਾਂ ਅਤੇ ਇੰਡੀਜਨਸ ਗਰੁੱਪਸ ਨੂੰ ਅਪੀਲ ਕੀਤੀ ਹੈ ਕਿ, ਕੈਨੇਡਾ ਦੀ ਵਾਤਾਵਰਨ ਸੰਬੰਧੀ ਨੀਤੀ ਦੇ ਭਵਿੱਖ ਨੂੰ ਬੇਹਤਰ ਰੂਪਰੇਖਾ ਦੇਣ ਲਈ ਮਦਦ ਕੀਤੀ ਜਾਵੇ। ਟੋਰੌਂਟੋ 'ਚ ਇੱਕ ਅਹਿਮ ਮਾਈਨਿੰਗ ਕਾਨਫਰੰਸ 'ਚ ਗੱਲਬਾਤ ਕਰਦੇ ਹੋਏ, ਟਰੂਡੋ ਨੇ ਕਿਹਾ ਕਿ, ਸਰਕਾਰ ਜਲਦੀ ਹੀ ਇੱਕ ਰਸਮੀ ਪਹਿਲ ਦੀ ਸ਼ੁਰੂਆਤ ਕਰੇਗੀ, ਜਿਸਦੇ ਆਸਰੇ ਕਿ ਵੱਖੋ ਵੱਖਰੇ ਗਰੁੱਪਸ ਦੇ ਇਨਪੁਟ ਨੂੰ ਵੇਖਿਆ ਜਾਵੇਗਾ, ਤਾਂ ਜੋ ਕੈਨੇਡਾ ਸਾਲ 2050 ਤਕ, ਆਪਣੇ ਨੈਟ ਜ਼ੀਰੋ ਕਾਰਬਨ ਐਮਿਸ਼ਨਸ ਪਲੈਨ ਨੂੰ ਪੂਰਾ ਕਰ ਸਕੇ। ਉਨ੍ਹਾਂ ਕਿਹਾ ਕਿ ਅੱਗੇ ਦਾ ਰਸਤਾ ਬੇਹਦ ਅਹਿਮ ਹੈ, ਅਤੇ ਇਸਦੀ ਅਹਿਮੀਅਤ ਇਸ ਗ੍ਰਹਿ ਲਈ ਵੀ ਹੈ, ਅਤੇ ਇਸਦੀ ਮਹੱਤਤਾ ਵਪਾਰਾਂ ਦੇ ਲਈ ਵੀ ਹੈ। ਟਰੂਡੋ ਨੇ ਇੱਕ ਚਿੱਠੀ ਬਾਰੇ ਦੱਸਿਆ, ਜੋ ਕਿ ਬਲੈਕਰੌਕ ਇੰਕਲੂਸਿਵ ਦੇ ਸੀ.ਈ.ਓ. ਨੇ ਲਿਖੀ ਸੀ, ਅਤੇ ਇਸਦੇ ਵਿੱਚ ਮੌਸਮੀ ਤਬਦੀਲੀਆਂ ਬਾਰੇ ਸਵਾਲ ਕੀਤੇ ਸਨ। ਤਰੁਸੋ ਨੇ ਕਿਹਾ ਕਿ ਕੈਨੇਡਾ ਨੂੰ ਸਾਂਝੀ ਜਮੀਨ ਤਲਾਸ਼ਣ ਦੀ ਲੋੜ ਹੈ, ਤਾਂ ਜੋ ਅੱਗੇ ਵਧਦੇ ਸਮੇਂ, ਵਾਤਾਵਰਨ ਅਤੇ ਇਕਾਨਮੀ, ਦੋਨਾਂ ਦਾ ਖਿਆਲ ਰੱਖਿਆ ਜਾ ਸਕੇ।
CanadaMar 02, 2020
Fort Saskatchewan's Katharine Morel died during a fall in Equestrian competition
ਕੈਨੇਡਾ ਦੀ ਘੁੜਸਵਾਰ ਕੈਥਰੀਨ ਮੋਰੇਲ ਅਤੇ ਉਨ੍ਹਾਂ ਦੇ ਘੋੜੇ, ਕੈਰੀ ਔਨ ਦੀ ਜਾਨ ਚਲੀ ਗਈ ਹੈ।
BCMar 02, 2020
David Eby: New legislation to prevent government's from skimming I.C.B.C. surpluses
ਬੀ.ਸੀ. ਦੀ ਐਨ.ਡੀ.ਪੀ. ਸਰਕਾਰ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ, ਜੋ ਅੱਗੇ ਵਾਸਤੇ ਕਿਸੇਵੀ ਸਰਕਾਰ ਨੂੰ ਆਈ.ਸੀ.ਬੀ.ਸੀ. ਤੋਂ ਪੈਸੇ ਕੱਢਣ ਤੋਂ ਰੋਕੇਗਾ।
BCMar 02, 2020
Coastal gaslink project work resumed in Wet'suwet'en territories
ਵੈਟ'ਸੁਵੈਟ'ਐਨ ਇਲਾਕੇ ਵਿੱਚੋਂ ਹੋਕੇ ਲੰਘਣ ਵਾਲੀ ਪਾਈਪਲਾਈਨ ਬਣਾਉਣ ਵਾਲੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਕੁਝ ਦਿਨਾਂ ਤਕ ਕੰਮ ਰੋਕੇ ਜਾਣ ਤੋਂ ਬਾਅਦ, ਹੁਣ ਪਾਈਪਲਾਈਨ ਬਣਾਉਣ ਦਾ ਕੰਮ ਇੱਕ ਵਾਰ ਫੇਰ ਜਾਰੀ ਰਹੇਗਾ।
CanadaMar 02, 2020
Ontario reports three new coronavirus cases, brings province's total to 18
ਓਂਟਾਰੀਓ ਵਿੱਚ ਕੋਵਿੱਡ-19 ਦੇ 3 ਨਵੇਂ ਕੇਸ ਉੱਭਰਕੇ ਸਾਹਮਣੇ ਆਏ ਹਨ ਜਿਸ ਨਾਲ ਸੂਬੇ ਵਿੱਚ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹੁਣ 18 ਹੋ ਗਈ ਹੈ।
BCMar 02, 2020
Long-time Langley MLA Rich Coleman says he won't seek re-election
ਲੰਬੇ ਸਮੇਂ ਤੋਂ ਲਿਬਰਲ ਐੱਮ.ਐੱਲ.ਏ ਅਤੇ ਸਾਬਕਾ ਕੈਬਨਿਟ ਮੰਤਰੀ ਰਿਚ ਕੋਲਮੈਨ ਨੇ ਵੀਕੈਂਡ ਦੌਰਾਨ ਇਹ ਐਲਾਨ ਕੀਤਾ ਕਿ ਉਹ ਰਿਟਾਇਰ ਹੋ ਰਹੇ ਹਨ ਅਤੇ ਦੁਬਾਰਾ ਚੋਣਾਂ ਵਿੱਚ ਨਹੀਂ ਖੜ੍ਹੇ ਹੋਣਗੇ।
WorldMar 02, 2020
Authorities announce 2nd coronavirus death in US
ਵਾਸ਼ਿੰਗਟਨ ਸਟੇਟ ਦੇ ਸਿਹਤ ਅਧਿਕਾਰੀਆਂ ਮੁਤਾਬਕ ਕਰੋਨਾਵਾਇਰਸ ਤੋਂ ਪੀੜਤ ਦੂਸਰੇ ਵਿਅਕਤੀ ਦੀ ਜਾਨ ਚਲੀ ਗਈ ਹੈ।
CanadaMar 02, 2020
4 more COVID-19 cases in Ontario
ਐਤਵਾਰ ਨੂੰ ਟਰਾਂਟੋ ਵਿੱਚ ਕਰੋਨਾਵਾਇਰਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵਿੱਚ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 24 ਹੋ ਗਈ ਹੈ।
CanadaMar 01, 2020
Wet'suwet'en chiefs, ministers reach proposed agreement in pipeline dispute
ਵੈਟ’ਸੂਵੈਟ’ਨ ਦੇ ਇੱਕ ਰਵਾਇਤੀ ਮੁਖੀ ਅਤੇ ਸਰਕਾਰ ਦੇ ਸੀਨੀਅਰ ਮੰਤਰੀਆਂ ਦਾ ਕਹਿਣਾ ਹੈ ਕਿ ਪਾਈਪਲਾਈਨ ਵਿਵਾਦ ਦੇ ਸੰਬੰਧ ਵਿੱਚ ਦੋਨੋਂ ਧਿਰਾਂ ਵਿਚਕਾਰ ਇੱਕ ਪ੍ਰਸਤਾਵਿਤ ਸਮਝੌਤਾ ਹੋ ਗਿਆ ਹੈ।