Jun 1, 2026 4:06 PM - Connect Newsroom - Ramandeep Kaur
ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕ੍ਰਿਕਟ ਕੌਂਸਲ ਦੀ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਆਈ.ਸੀ.ਸੀ. ਨੇ ਇਹ ਕਦਮ ਭ੍ਰਿਸ਼ਟਾਚਾਰ, ਮੈਚ ਫਿਕਸਿੰਗ ਅਤੇ ਵਿੱਤੀ ਮੈਨਜਮੈਂਟ ਦੇ ਦੋਸ਼ਾਂ ਕਾਰਨ ਉਠਾਇਆ ਹੈ। ਹਾਲ ਹੀ ਵਿਚ ਸੀ.ਬੀ.ਸੀ. ਨੇ ਕ੍ਰਿਕਟ ਕੈਨੇਡਾ ਦੀਆਂ ਵੱਡੀਆਂ ਹਸਤੀਆਂ ਦੇ ਭ੍ਰਿਸ਼ਟਾਚਾਰ ਅਤੇ ਮੈਚਾਂ ਦੇ ਕੁਝ ਹਿੱਸਿਆਂ ਨੂੰ ਫਿਕਸ ਕਰਨ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਸੀ।
ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿਚ ਹੋਈ ਇੱਕ ਅਹਿਮ ਬੋਰਡ ਮੀਟਿੰਗ ਤੋਂ ਬਾਅਦ ਆਈ.ਸੀ.ਸੀ. ਨੇ ਆਪਣੀ ਵੈੱਬਸਾਈਟ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਸੰਸਥਾ ਵੱਲੋਂ ਮੈਂਬਰਸ਼ਿਪ ਦੀਆਂ ਸ਼ਰਤਾਂ ਅਤੇ ਜ਼ਿੰਮੇਵਾਰੀਆਂ ਦੀਆਂ ਕੀਤੀਆਂ ਗਈਆਂ ਗੰਭੀਰ ਉਲੰਘਣਾਵਾਂ ਕਾਰਨ ਕੀਤੀ ਗਈ ਹੈ। ਹਾਲਾਂਕਿ, ਕੈਨੇਡਾ ਦੀ ਕ੍ਰਿਕਟ ਟੀਮ ਫਿਰ ਵੀ ਆਈ.ਸੀ.ਸੀ. ਦੀ ਨਿਗਰਾਨੀ ਅਧੀਨ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਹਿੱਸਾ ਲੈ ਸਕੇਗੀ।
ਇਸ ਦੇ ਨਾਲ ਹੀ ਆਈ.ਸੀ.ਸੀ. ਨੇ ਇਹ ਗੱਲ ਸਾਫ ਕੀਤੀ ਹੈ ਕਿ ਮੈਂਬਰਸ਼ਿਪ ਦੀ ਬਹਾਲੀ ਵਾਸਤੇ ਵਿਚਾਰ ਕਰਨ ਲਈ ਕ੍ਰਿਕਟ ਕੈਨੇਡਾ ਬੋਰਡ ਨੂੰ ਫੰਡਿੰਗ ਵਿਚ ਪਾਰਦਰਸ਼ਤਾ, ਗਵਰਨੈਂਸ ਅਤੇ administrative ਵਰਗੇ ਮੁੱਦਿਆਂ 'ਤੇ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ।


